- ਫਾਰਮੂਲੇ ਕੀ ਹੁੰਦੇ ਹਨ?
ਉੱਤਰ:- ਫਾਰਮੂਲੇ ਵੱਖ-ਵੱਖ ਸੰਕੇਤਾਂ ਦਾ ਸਮੂਹ ਹੂੰਦੇ ਹਨ। ਇਹਨਾਂ ਦੀ ਮਦਦ ਨਾਲ ਗਣਨਾਵਾਂ ਕਰਵਾਈਆਂ ਜਾਂਦੀ ਹਨ ਅਤੇ ਨਤੀਜੇ ਨੂੰ ਸਿਲੈਕਟ ਕੀਤੇ ਹੋਏ ਸੈੱਲ ਵਿੱਚ ਦਿਖਾਇਆ ਜਾਂਦਾ ਹੈ। ਇਹਨਾਂ ਵਿੱਚ ਵਰਤੇ ਜਾਂਦੇ ਸੰਕੇਤ ਸੈੱਲ ਐਡਰੈਸ, ਨੰਬਰ, ਅਪਰੇਟਰ (ਗਣਿਤ ਦੇ ਨਿਸ਼ਾਨ) ਅਤੇ ਸ਼ਬਦ ਹੁੰਦੇ ਹਨ।
- ਐਬਸੋਲਿਊਟ ਰੈਫਰੈਂਸਿੰਗ ਉੱਤੇ ਨੋਟ ਲਿਖੋ।
ਉੱਤਰ:- ਐਬਸੋਲਿਊਟ ਰੈਫਰੈਂਸਿੰਗ ਤੋਂ ਭਾਵ ਹੈ ਫਾਰਮੂਲੇ ਦੀ ਤਬਦੀਲੀ ਨੂੰ ਰੋਕਣਾ। ਇਸ ਵਿੱਚ ਰੋਅ ਅਤੇ ਕਲਾਮ ਦੇ ਲੇਬਲ ਤੋਂ ਪਹਿਲਾਂ ਡਾਲਰ ($) ਦਾ ਨਿਸ਼ਾਨ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਇੱਕ ਸੈੱਲ ਵਿੱਚ ਦਾਖਲ ਕੀਤੇ ਫਾਰਮੂਲੇ ਨੂੰ ਕਿਸੇ ਹੋਰ ਸੈੱਲ ਵਿੱਚ ਕਾਪੀ ਕਰਨ ਨਾਲ ਵੀ ਫਾਰਮੂਲਾ ਨਹੀਂ ਬਦਲਦਾ। ਉਦਾਹਰਣ ਵੱਜੋਂ, ਮੰਨ ਲਵੋ ਅਸੀਂ C1 ਸੈੱਲ ਵਿੱਚ =$A$1+$B$1 ਫਾਰਮੂਲਾ ਦਾਖਲ ਕੀਤਾ ਅਤੇ ਇਸ ਫਾਰਮੂਲੇ ਨੂੰ C2 ਸੈੱਲ ਵਿੱਚ ਕਾਪੀ ਕਰਨ ਉਪਰੰਤ ਵੀ ਇਸ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ।
- ਐਕਸੈੱਲ ਵਿੱਚ ਵਰਤੇ ਜਾਣ ਵਾਲੇ ਗਣਿਤਕ ਫੰਕਸ਼ਨਜ਼ ਦੀ ਸੂਚੀ ਬਣਾਓ।
ਉੱਤਰ:- ਐਕਸੈਲ ਵਿੱਚ ਵਰਤੇ ਜਾਣ ਵਾਲੇ ਮੁੱਖ ਗਣਿਤਕ ਫੰਕਸ਼ਨਜ਼ ਹਨ: - ਸਮ (SUM), ਮੋਡ (MOD), ਸਕੇਅਰ ਰੂਟ (SQRT), ਫੈਕਟੋਰੀਅਲ (FACT), ਪਾਵਰ (POWER), ਪ੍ਰੋਡਕਟ (PRODUCT), ਪਾਈ (PI) ਆਦਿ।
- ਐਕਸੈੱਲ ਵਿੱਚ ਕਿਹੜੇ-ਕਿਹੜੇ ਸਟੈਟੀਕਲ ਫੰਕਸ਼ਨ ਵਰਤੇ ਜਾਂਦੇ ਹਨ?
ਉੱਤਰ:- ਐਕਸੈਲ ਵਿੱਚ ਵਰਤੇ ਜਾਣ ਵਾਲੇ ਮੁੱਖ ਸਟੈਟੀਕਲ ਫੰਕਸ਼ਨ ਇਸ ਪ੍ਰਕਾਰ ਹਨ; ਮੈਕਸ (MAX), ਮਿਨ (MIN), ਐਵਰੇਜ (AVERAGE), ਕਾਊਂਟ (COUNT) ਆਦਿ।
- ਚਾਰਟ ਕੀ ਹੁੰਦੇ ਹਨ?
ਉੱਤਰ:- ਚਾਰਟ ਡਾਟੇ ਨੂੰ ਗ੍ਰਾਫਿਕਸ ਰੂਪ ਵਿੱਚ ਦਿਖਾਉਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਚਾਰਟ ਰਾਹੀਂ ਵੱਖ-ਵੱਖ ਕੀਮਤਾਂ ਦੀ ਤੁਲਨਾ ਕਰਨਾ, ਸਬੰਧ ਬਣਾਉਣਾ ਆਦਿ ਬਹੁਤ ਆਸਾਨ ਹੁੰਦਾ ਹੈ। ਇਹ ਸੂਚਨਾ ਦਦਾ ਬਹੁਤ ਹੀ ਸ਼ੁੱਧ ਤਰੀਕੇ ਨਾਲ ਵਿਸ਼ਲੇਸ਼ਣ ਕਰਦੇ ਹਨ।
- ਚਾਰਟ ਕਿੰਨੀ ਕਿਸਮ ਦੇ ਹੁੰਦੇ ਹਨ?
ਉੱਤਰ:- ਐਕਸੈਲ ਵਿੱਚ 14 ਕਿਸਮਾਂ ਦੇ ਚਾਰਟ ਬਣਾਏ ਜਾ ਸਕਦੇ ਹਨ। ਇਸ ਦੀਆਂ ਕੁਝ ਮਹੱਤਵਪੂਰਨ ਕਿਸਮਾਂ ਹਨ; ਕਾਲਮਜ਼ ਚਾਰਟ, ਬਾਰ ਚਾਰਟ, ਲਾਈਨ ਚਾਰਟ, ਪਾਈ ਚਾਰਟ, ਸਕੈਟਰ ਚਾਰਟ, ਏਰੀਆ ਚਾਰਟ ਅਤੇ ਸਰਫੇਸ ਚਾਰਟ ਆਦਿ।
- ਚਾਰਟ ਦੇ ਵੱਖ-ਵੱਖ ਭਾਗਾਂ ਦੇ ਨਾਮ ਲਿਖੋ।
ਉੱਤਰ:- ਚਾਰਟ ਦੇ ਵੱਖ-ਵੱਖ ਭਾਗਾਂ ਦੇ ਨਾਮ ਹਨ; ਚਾਰਟ ਖੇਤਰ (Chart Area), ਕੈਟਾਗਰੀ ਐਕਸਿਸ (Category Axis), ਵੈਲਯੂ ਐਕਸਿਸ (Value Axis), ਡਾਟਾ ਸੀਰੀਜ਼ (Data Series), ਕੈਟਾਗਰੀ ਨੇਮ (Category Name), ਪਲੋਟ ਖੇਤਰ (Plot Area) ਅਤੇ ਲੇਜੈਂਡ (Legend)।